PanjabiAcademy.com
Sunday, 05 September 2010
Home arrow News arrow Latest arrow International Panjabi Writers' Conference
Main Menu
Home
Gallery
News
Reports
About us
The Board
Departments
Links
Contact Us
Search
News Feeds
Forum
FAQs
Panjabi Fonts
World Panjabi Conference

 

Panjabi Academy Leicester(UK)

Presents

World Panjabi Conference

on

6, 7, & 8th July 2006

@

The Kapital

Kapital Buliding

Charter Street - Leicester

 

More Info

 

Donations

Radio

Punjabi Radio - Tune in

    

Who's Online
We have 5 guests online
Statistics
OS: Linux j
PHP: 5.2.13
MySQL: 5.1.48
Time: 00:44
Caching: Enabled
GZIP: Enabled
Members: 1566
News: 39
WebLinks: 3
Visitors: 69315
Archive
International Panjabi Writers' Conference Print E-mail
User Rating: / 2
PoorBest 
Written by Surinder Mahal   
Thursday, 01 June 2006

ਵਿਸ਼ਵ ਪੰਜਾਬੀ ਸਾਹਿਤਕ ਕਾਨਫਰੰਸ ਤੇ ਪਹੁੰਚਣ ਲਈ ਸਾਰੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ

ਜਿਵੇਂ ਕਿ ਹੁਣ ਤੱਕ ਦੁਨੀਆਂ ਭਰ ਦੇ ਸਮੂਹ ਪੰਜਾਬੀਆਂ ਨੂੰ ਖ਼ਬਰ ਪਹੁੰਚ ਚੁੱਕੀ ਹੈ ਕਿ ਇਸ ਸਾਲ ਦੀ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਕਾਨਫਰੰਸ ਦਾ ਆਯੋਜਨ ਇੰਗਲੈਂਡ ਦੇ ਸ਼ਹਿਰ ਲੈੱਸਟਰ ਵਿਖੇ, ਕੈਪੀਟਲ ਬਿਲਡਿੰਗ, ਚਾਰਟਰ ਸਟਰੀਟ, ਵਿੱਚ ਕੀਤਾ ਗਿਆ ਹੈ।

ਵਿਸ਼ਵ ਪੱਧਰ ਦੀ ਕਾਨਫਰੰਸ ਇਹਨਾਂ ਮੁਲਕਾਂ ਵਿੱਚ ਕਰਾਉਣਾ ਅਸੰਭਵ ਤਾਂ ਨਹੀਂ ਪਰ ਕੋਈ ਸੌਖਾ ਕੰਮ ਵੀ ਨਹੀਂ ਹੈ ਪਰ ਸਾਂਝੇ ਸਿਰੜੀ ਹੰਭਲਿਆਂ ਤੇ ਕੋਸ਼ਿਸ਼ਾਂ ਸਾਹਮਣੇ ਅੱਖੋਂ ਪਰੋਖੇ ਹੋਏ ਨਿਸ਼ਾਨੇ ਅਕਸਰ ਅੱਗਲਵਾਂਡੀ ਆ ਮਿਲਦੇ ਨੇ। ਇਸੇ ਹੀ ਤਰਾਂ ਪੰਜਾਬੀਅਤ ਪ੍ਰਤੀ ਆਪਣਾ ਅਹਿਮ ਫਰਜ਼ ਸਮਝ ਅਜਿਹੇ ਔਖੇ ਪੈਂਡੇ ਦਾ ਸੁਪਨਾ ਲੈ ਕੇ ਪੂਰੇ ਸਿਰੜ ਨਾਲ ਕੰਮ ਕਰਦਿਆਂ, ਪੰਜਾਬੀ ਅਕੈੱਡਮੀ ਲੈੱਸਟਰ ਨੂੰ ਤੁਹਾਡੇ ਸਹਿਯੋਗ ਦੀ ਮਾਣਮੱਤੀ ਉਮੀਦ ਰਹੇਗੀ।

ਸੁਹਿਰਦ ਬੇਨਤੀ ਹੈ ਕਿ ਭਾਵੇਂ ਸਾਰੇ ਪੰਜਾਬੀ ਲੇਖਕਾਂ, ਸ਼ਾਇਰਾਂ ਅਤੇ ਕਲਾਕਾਰਾਂ/ਪੰਜਾਬੀ ਮਾਂ ਬੋਲੀ ਦੇ ਸੁਹਿਰਦ ਹਿਤੈਸ਼ੀਆਂ ਨੂੰ ਨਿੱਜੀ ਸੱਦੇ ਭੇਜੇ ਗਏ ਹਨ ਪਰ ਸਾਡੇ ਕੋਲ ਸਿਰਨਾਵਾਂ ਜਾਂ ਸੰਪਰਕ ਨੰਬਰ ਨਾ ਹੋਣ ਦੀ ਵਜ੍ਹਾ ਕਾਰਨ ਅਗਰ ਕਿਸੇ ਨੂੰ ਸੱਦਾ ਪੱਤਰ ਨਹੀਂ ਵੀ ਭੇਜਿਆ ਜਾ ਸਕਿਆ ਜਾਂ ਨਹੀਂ ਪਹੁੰਚਿਆ, ਤਾਂ ਉਹਨਾਂ ਪ੍ਰਤੀ ਇਹ ਸਨਿਮਰ ਬੇਨਤੀ ਹੈ ਕਿ ਉਹ ਇਸ ਸੁਨੇਹੇ ਨੂੰ ਸਾਡਾ ਨਿੱਜੀ ਸੱਦਾ ਪੱਤਰ ਹੀ ਸਮਝਣ ਅਤੇ ਸਾਡੇ ਉਡੀਕਵਾਨ ਸਾਹਿਤਕ ਵਿਹੜੇ ਦੀ ਸਾਂਝ ਵਧਾਉਣ ਲਈ ਜ਼ਰੂਰ ਸ਼ਾਮਲ ਹੋਣ। ਜਾਂ ਫਿਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਦੇ ਹੋਏ ਸੱਦੇ ਪੱਤਰ ਲਈ ਆਪਣਾ ਨਾਮ ਪਤਾ ਦੱਸਣ ਦੀ ਕਿਰਪਾ ਕਰਨ।

ਸਾਨੂੰ ਪੂਰੀ ਉਮੀਦ ਹੈ ਕਿ ਦੁਨੀਆਂ ਭਰ ਦੇ ਪੰਜਾਬੀ ਬੋਲੀ, ਭਾਸ਼ਾ, ਸਾਹਿਤ, ਕਲਾ ਅਤੇ ਵਿਰਸੇ ਨਾਲ ਮੋਹ ਰੱਖਣ ਵਾਲੇ ਸੁਹਿਰਦ ਪੰਜਾਬੀ ਇਸ ਕਾਨਫਰੰਸ ਵਿੱਚ ਪੂਰੇ ਚਾਅ ਅਤੇ ਉਤਸ਼ਾਹ ਨਾਲ ਖੁਦ ਆਪ ਹੀ ਸ਼ਾਮਿਲ ਨਹੀਂ ਹੋਣਗੇ ਬਲਕਿ ਦੂਜਿਆਂ ਨੂੰ ਵੀ ਜ਼ਰੂਰ ਪਰੇਰ ਕੇ ਲਿਆਉਣਗੇ ।

ਹੁਣ ਤੋਂ ਹੀ ਇਸ ਕਾਨਫਰੰਸ ਲਈ ਆਪਣੀ ਪ੍ਰਤੀਬੱਧਤਾ ਦਿਖਾ ਚੁੱਕੇ ਕੁੱਝ ਅਹਿਮ ਅਦਾਰਿਆਂ ਦੇ ਅਸੀਂ ਰਿਣੀ ਹਾਂ ਅਤੇ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਸਾਡੇ ਨਾਲ ਮੋਢਾ ਡਾਹ ਕੇ ਸਾਥ ਦੇਣ ਦਾ ਵਚਨ ਕੀਤਾ ਹੈ:


ਲੈਸਟਰ ਤੋਂ - ਸਬਰਸ ਰੇਡੀਓ, ਰਾਜ ਰੇਡੀਓ ਅਤੇ ਬੀ.ਬੀ.ਸੀ. ਏਸ਼ੀਅਨ ਨੈੱਟਵਰਕ
ਡਰਬੀ ਤੋਂ - ਪੰਜਾਬ ਟਾਈਮਜ਼ / ਪੰਜਾਬੀ ਪੋਸਟ
ਬਰਮੀਗਮ ਤੋਂ - ਕੇ.ਟੀ.ਸੀ ਐਡੀਬਲਜ਼, ਐਕਸ ਐੱਲ ਰੇਡੀਓ, ਪੰਜਾਬ ਟੀ.ਵੀ. ਚੈਨਲ, ਈਸਟਰਨ ਮੀਡੀਆ ਗਰੁੱਪ / ਸਿੱਖ ਟਾਈਮਜ਼ / ਈਸਟਰਨ ਵੋਇਸ
ਸਾਊਥਾਲ ਤੋਂ - ਪੰਜਾਬ ਰੇਡੀਓ, ਅਕਾਸ਼ ਰੇਡੀਓ, ਦੇਸੀ ਰੇਡੀਓ, ਸੁੱਖ ਸਾਗਰ ‘ਤੇ ਏਸ਼ੀਆ ਗੋਲਡ ਰੇਡੀਓ, ਕਿਸਮਤ ‘ਤੇ ਸਨ ਰਾਈਜ਼ ਰੇਡੀਓ, ਦੇਸੀਪ੍ਰਦੇਸ,ਅਤੇ ਯੂਨੀਵਰਸਲ ਪ੍ਰੋਪਰਟੀਜ਼
ਲੰਡਨ ਤੋਂ - ਆਈ ਟੀ.ਵੀ. (Eye TV)

ਇਹਨਾਂ ਤੋਂ ਇਲਾਵਾ ਅਸੀਂ ਇਹਨਾਂ ਵਿਸ਼ਵ ਵਿਆਪਕ ਪੰਜਾਬੀ ਵੈੱਬ ਸਾਈਟਸ ਦੇ ਬਹੁਤ ਹੀ ਰਿਣੀ ਹਾਂ - ਜਿਹਨਾਂ ਇਸ ਸੁਨੇਹੇ ਨੂੰ ਸੰਸਾਰ ਪੱਧਰ ਤੇ ਪਹੁੰਚਾਉਣ ਵਿੱਚ ਸਾਡੀ ਮੱਦਦ ਕੀਤੀ।

5ਆਬੀ.ਕੌਮ, ਅਪਨਾਓਰਗ.ਕੌਮ, ਖਬਰਨਾਮਾ.ਕੌਮ, ਬੱਧਨੀ.ਕੌਮ, ਲਿਖਾਰੀ.ਓਰਗ.ਯੂ.ਕੇ, ਅਤੇ ਪੰਜਾਬੀ ਸਾਹਿਤ.ਕੌਮ । ਅਸੀਂ ਜਲਦੀ ਹੀ ਇਹਨਾਂ ਸਹਿਯੋਗੀਆਂ ਬਾਰੇ ਹੋਰ ਜਾਣਕਾਰੀ ਆਪਣੀ ਸਾਈਟ, ਪੰਜਾਬੀਅਕੈੱਡਮੀ.ਕੌਮ, ਤੇ ਵੀ ਉਪਲੱਬਧ ਕਰਾਵਾਂਗੇ।

ਇੱਕ ਵਾਰ ਫੇਰ ਸੱਭ ਨੂੰ ਹਾਰਦਿਕ ਸੱਦਾ ਦਿੰਦੇ ਹੋਏ ਤੁਹਾਡੀ ਸ਼ਮੂਲੀਅਤ ਅਤੇ ਭਰਵੇਂ ਸਹਿਯੋਗ ਨੂੰ ਅਸੀਂ ਪੂਰੀਆਂ ਉਮੀਦਾਂ ਅਤੇ ਰੀਝਾਂ ਨਾਲ ਉਡੀਕਾਂਗੇ। ਇਸਦੇ ਨਾਲ ਹੀ ਲੈੱਸਟਰ ਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਅਤੇ ਇੰਗਲੈਂਡ ਭਰ ਦੇ ਸਾਰੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਦੇ ਸਹਿਯੋਗ ਲਈ ਦਿੱਤੇ ਭਰੋਸੇ ਲਈ ਵੀ ਪੰਜਾਬੀ ਅਕੈੱਡਮੀ ਲੈੱਸਟਰ ਬਹੁਤ ਬਹੁਤ ਧੰਨਵਾਦੀ ਹੈ।

ਧੰਨਵਾਦ ਸਹਿਤ – ਸਮੂਹ ਮੈਂਬਰ ਅਤੇ ਬੋਰਡ - ਪੰਜਾਬੀ ਅਕੈੱਡਮੀ ਲੈੱਸਟਰ


 
 
ਡਾ. ਕਰਨੈਲ ਸਿੰਘ
07803142642
ਚੇਅਰਮੈਨ ਪੰਜਾਬੀ ਅਕੈਡਮੀ
ਦਲਵੀਰ ਕੌਰ ਵੁਲਵਰਹੈਂਮਪਟਨ
07813081950
ਮੁਖ ਮੀਡੀਆ ਸਲਾਹਕਾਰ
ਸੁਰਿੰਦਰ ਮਾਹਲ
07729348513
ਮੁੱਖ ਸਕੱਤਰ

Click here for interactive map

Last Updated ( Monday, 12 June 2006 )
 
< Prev   Next >